44ਵੀਂ ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿੱਪ ਸ਼ਾਨੋਂ ਸ਼ੌਕਤ ਨਾਲ ਸੰਪੰਨ

ਸੰਗਰੂਰ-:
ਪੰਜਾਬ ਦੇ ਵਡੇਰੀ ਉਮਰ ਦੇ ਅਥਲੀਟਾਂ ਨੂੰ ਖੇਡਾਂ ਨਾਲ ਜੋੜੀ ਰੱਖਣ ਦਾ ਉਪਰਾਲਾ ਕਰਨ ਵਾਲੀ ਪੰਜਾਬ ਮਾਸਟਰ ਅਥਲੈਟਿਕਸ ਐਸੋਸ਼ੀਏਸ਼ਨ ਵੱਲੋਂ ਸੰਤ ਅਤਰ ਸਿੰਘ ਯਾਦਗਾਰੀ ਖੇਡ ਮੈਦਾਨ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਪੂਨੀਆ ਅਤੇ ਮੀਤ ਪ੍ਰਧਾਨ ਪ੍ਰੀਤਮ ਸਿੰਘ ਮੋਹਾਲੀ ਦੀ ਸਰਪ੍ਰਸਤੀ ਹੇਠ ਪ੍ਰਿੰਸੀਪਲ ਡਾ. ਗੀਤਾ ਠਾਕੁਰ ਦੀ ਨਿਗਰਾਨੀ ਹੇਠ 44ਵੀਂ ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿੱਪ ਬੜੀ ਸ਼ਾਨੋਂ ਸ਼ੌਕਤ ਨਾਲ ਦੇਰ ਸ਼ਾਮ ਨੂੰ ਸੰਪੰਨ ਹੋਈ। ਇਸ ਮੀਟ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ‘ਚੋ 456 ਦੇ ਕਰੀਬ 30 ਸਾਲ ਤੋਂ 97 ਸਾਲ ਦੇ ਵਢੇਰੀ ਉਮਰ ਦੇ ਖਿਡਾਰੀਆਂ (ਮਰਦ ਅਤੇ ਔਰਤਾਂ) ਨੇ ਭਾਗ ਲਿਆ। ਇਸ ਮੌਕੇ ਹੋਏ ਵੱਖ ਵੱਖ ਮੁਕਾਬਲਿਆਂ ਦੌਰਾਨ ਓਵਰਹਾਲ ਚੈਂਪੀਅਨਸ਼ਿੱਪ ਤੇ ਸੰਗਰੂਰ ਦੇ ਖਿਡਾਰੀਆਂ ਨੇ 330 ਅੰਕ ਪ੍ਰਾਪਤ ਕਰਕੇ ਕਬਜ਼ਾ ਕੀਤਾ। ਜਦੋਂਕਿ ਲੁਧਿਆਣਾ ਦੇ ਖਿਡਾਰੀਆਂ ਨੇ 313 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਬਠਿੰਡਾ ਦੇ ਖਿਡਾਰੀਆਂ ਨੇ 212 ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਇਸ ਚੈਂਪੀਅਨਸ਼ਿੱਪ ਦੇ ਦੂਸਰੇ ਦਿਨ ਦਾ ਉਦਘਾਟਨ ਉੱਘੇ ਖਿਡਾਰੀ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਸ੍ਰ ਰਾਜਵੰਤ ਸਿੰਘ ਘੁੱਲੀ ਨੇ ਕੀਤਾ। ਜਦੋਂ ਕਿ ਇਨਾਮਾਂ ਦੀ ਵੰਡ ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ, ਸਾਬਕਾ ਚੇਅਰਮੈਨ ਬਲਦੇਵ ਸਿੰਘ ਭੰਮਾਵੱਦੀ, ਗੁਰਜੰਟ ਸਿੰਘ ਦੁੱਗਾਂ, ਮਨਜੀਤ ਸਿੰਘ ਬਾਲੀਆਂ, ਸਿਆਸਤ ਸਿੰਘ ਗਿੱਲ, ਪ੍ਰਿੰਸੀਪਲ ਵਿਜੇ ਪਲਾਹਾ, ਡਾ. ਉਂਕਾਰ ਸਿੰਘ ਸੈਣੀ, ਡਾ. ਗੀਤਾ ਠਾਕੁਰ ਅਤੇ ਐਸੋਸ਼ੀਏਸ਼ਨ ਦੇ ਪ੍ਰੈੱਸ ਸਕੱਤਰ ਸਤਨਾਮ ਸਿੰਘ ਮਸਤੂਆਣਾ ਹੁਰਾਂ ਵੱਲੋਂ ਕੀਤੀ ਗਈ। ਇਸ ਮੌਕੇ ਬੋਲਦਿਆਂ ਸ੍ਰ. ਘੁੱਲੀ ਨੇ ਇਸ ਮੀਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਖੇਡਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਸਾਡੇ ਬਜ਼ੁਰਗਾਂ ਵਿੱਚ ਵੀ ਆਪਣੇ ਸਰੀਰ ਨੂੰ ਸਾਂਭ ਕੇ ਰੱਖਣ ਅਤੇ ਖੇਡਾਂ ਪ੍ਰਤੀ ਪੂਰਾ ਉਤਸ਼ਾਹ ਹੈ। ਉਨਾਂ ਕਿਹਾ ਕਿ ਇਨਾਂ ਖੇਡਾਂ ਵਿੱਚ ਬਜ਼ੁਰਗਾਂ ਵੱਲੋਂ ਕੀਤੀ ਜਾ ਰਹੀ ਜੋਰ ਅਜ਼ਮਾਇਸ਼ ਸਾਡੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ। ਇਸ ਮੌਕੇ ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਸਾਡੇ ਦੇਸ਼ ਨੂੰ ਖੁਸ਼ੀਆਂ ਵਿਚ ਹੱਸਦੇ ਹੋਇਆਂ ਨੂੰ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੀ ਨੌਜਵਾਨ ਪੀੜੀ ਨੂੰ ਸਪੋਰਟਸ ਨਾਲ ਜੋੜਨਾ ਹੋਵੇਗਾ ਅਤੇ ਨਸ਼ਿਆਂ ਤੋਂ ਦੂਰ ਰੱਖਣਾ ਪਵੇਗਾ। ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪ੍ਰੀਤਮ ਸਿੰਘ ਮੋਹਾਲੀ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਹਿਣ ਉਪਰੰਤ ਪੰਜਾਬ ਮਾਸਟਰ ਅਥਲੈਟਿਕ ਮੀਟ ਬਾਰੇ ਅਤੇ ਐਸੋਸ਼ੀਏਸ਼ਨ ਵਲੋਂ ਕੀਤੀਆਂ ਪ੍ਰਾਪਤੀਆਂ ਦਾ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨਾਂ ਕਿਹਾ ਕਿ ਸਾਨੂੰ ਇਹ ਖੇਡਾਂ ਕਰਵਾਕੇ ਖੁਸ਼ੀ ਮਹਿਸੂਸ ਹੁੰਦੀ ਹੈ। ਕਿਉਂਕਿ ਅਕਾਲ ਕਾਲਜ ਕੌਂਸਲ ਵਲੋਂ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਇੰਨਾਂ ਬਜ਼ੁਰਗਾਂ ਦੀਆਂ ਖੇਡਾਂ ਤੋਂ ਕੁੱਝ ਸਿੱਖਣ ਦਾ ਮੌਕਾ ਪ੍ਰਦਾਨ ਹੁੰਦਾ ਹੈ। ਸਟੇਜ ਸੰਚਾਲਨ ਪ੍ਰੋ. ਰਣਧੀਰ ਸ਼ਰਮਾ, ਡਾ. ਪਾਲ, ਪ੍ਰੋ ਸੁਖਵਿੰਦਰ ਸਿੰਘ ਸੁੱਖੀ, ਪ੍ਰੋ. ਹਰਬੰਸ ਸਿੰਘ, ਪ੍ਰੋ. ਸੁਖਦੇਵ ਸਿੰਘ, ਪ੍ਰੋ. ਸੁਖਦੀਪ ਸਿੰਘ ਅਤੇ ਪ੍ਰੋ. ਰਛਪਾਲ ਸਿੰਘ ਹੁਰਾਂ ਨੇ ਬਖ਼ੂਬੀ ਨਿਭਾਇਆ। ਇਸ ਮੌਕੇ ਹੋਏ ਵੱਖ ਵੱਖ ਮੁਕਾਬਲਿਆਂ ਦੌਰਾਨ ਮਰਦਾਂ ਵਿਚ 97 ਸਾਲ ਦੇ ਹਮੀਰ ਸਿੰਘ ਰਾਏ ਪਟਿਆਲਾ ਨੇ ਹੈਮਰ ਥਰੋ ਅਤੇ ਡਿਸਕਸ ਥਰੋ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 93 ਸਾਲ ਦੇ ਤੇਜਾ ਸਿੰਘ ਫੱਲੇਵਾਲ ਲੁਧਿਆਣਾ ਨੇ 100, 200 ਮੀਟਰ ਦੌੜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥਰੋ ਅਤੇ ਸ਼ਾਟ ਪੁੱਟ ਵਿਚ 85 ਸਾਲਾ ਪ੍ਰੋ. ਜਗਰੂਪ ਸਿੰਘ ਨਾਗਰੀ ਸੰਗਰੂਰ ਨੇ ਪਹਿਲਾ, 400 ਮੀਟਰ ਦੌੜ ਵਿਚ 85 ਸਾਲ ਦੇ ਮੰਗਰੂ ਰਾਮ ਨੇ ਲੁਧਿਆਣਾ ਅਤੇ 83 ਸਾਲ ਦੇ ਅਜੀਤ ਸਿੰਘ ਅੰਮ੍ਰਿਤਸਰ ਨੇ 400 ਮੀਟਰ ਦੌੜ ਵਿਚ ਪਹਿਲਾ-ਪਹਿਲਾ, 82 ਸਾਲ ਦੇ ਗੁਰਦਿਆਲ ਸਿੰਘ ਗੁਰਦਾਸਪੁਰ ਨੇ ਹਾਈ ਜੰਪ ਵਿਚ ਪਹਿਲਾ, ਡਿਸਕਸ ਥਰੋ ਵਿਚ 80 ਸਾਲ ਦੇ ਰਜਿੰਦਰ ਸਿੰਘ ਲੁਧਿਆਣਾ ਨੇ ਪਹਿਲਾ, ਉੱਚੀ ਛਾਲ ਮੁਕਾਬਲੇ ਵਿੱਚ 70 ਸਾਲਾ ਮਲਕੀਤ ਸਿੰਘ ਫਾਜਿਲਕਾ ਨੇ ਪਹਿਲਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 400 ਮੀ. ਦੌੜ ਵਿੱਚ 60 ਸਾਲਾ ਮੋਹਨ ਲਾਲ ਬਾਂਸਲ ਬਠਿੰਡਾ, 10000 ਮੀਟਰ ਵਿੱਚ 60 ਸਾਲਾ ਸੰਤੋਸ਼ ਕੁਮਾਰ ਬਠਿੰਡਾ ,100 ਮੀਟਰ ਹਰਡਲ ਦੌੜ ਵਿੱਚ 65 ਸਾਲਾ ਜਗਦੇਵ ਸਿੰਘ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਔਰਤਾਂ ਵਿਚ 78 ਸਾਲ ਦੀ ਸੰਤੋਸ ਮਹਿਤਾ ਪਟਿਆਲਾ ਨੇ 5 ਕਿਲੋਮੀਟਰ ਵਾਕ, ਸ਼ਾਟ ਪੁੱਟ ਅਤੇ ਜੈਬਲਿਨ ਥਰੋ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿੱਚ 65 ਸਾਲਾ ਬਖਸ਼ੀਸ਼ ਕੌਰ ਫਰੀਦਕੋਟ, 100 ਮੀਟਰ ਦੌੜ ਵਿੱਚ 55 ਸਾਲਾ ਇੰਦਰਜੀਤ ਕੌਰ ਮਾਨਸਾ ਵੱਲੋਂ ਪਹਿਲਾ ਅਤੇ ਹਰਕੀਰਤ ਕੌਰ ਸੰਗਰੂਰ ਨੇ ਡਿਸਕਸ ਥਰੋ ਵਿਚ ਪਹਿਲਾ, 400 ਮੀਟਰ ਦੌੜ ਵਿਚ 70 ਸਾਲਾ ਬਲਵੀਰ ਕੌਰ ਸੰਗਰੂਰ,  45 ਸਾਲਾ ਹੈਮਰ ਥਰੋ ਅਤੇ ਸ਼ਾਟ ਪੁੱਟ ਵਿਚ ਸੁਖਬੀਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪੋ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਸ ਅਥਲੈਟਿਕ ਮੀਟ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਲਈ ਅਕਾਲ ਕਾਲਜ ਆਫ਼ ਫਿਜ਼ੀਕਲ ਐਜ਼ੂਕੇਸ਼ਨ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin